2000 ਰੁਪਏ ਦੇ ਨੋਟ ਨੂੰ ਲੈ ਕੇ ਆ ਗਈ Update! ਕੇਂਦਰ ਸਰਕਾਰ ਨੇ ਕਰ'ਤਾ ਵੱਡਾ ਐਲਾਨ |OneIndia Punjabi

2023-07-25 3

ਦੋ ਹਜ਼ਾਰ ਦੇ ਨੋਟਾਂ ਬਾਰੇ ਤਾਜ਼ਾ ਅਪਡੇਟ ਆਇਆ ਹੈ। ਕੇਂਦਰੀ ਵਿੱਤ ਮੰਤਰਾਲੇ (Union Ministry of Finance) ਨੇ ਸਪਸ਼ਟ ਕਰ ਦਿੱਤਾ ਹੈ ਕਿ ਦੋ ਹਜ਼ਾਰ ਦੇ ਨੋਟ ਬਦਲਣ ਲਈ ਦਿੱਤੀ ਗਈ ਆਖਰੀ ਤਰੀਕ 30 ਸਤੰਬਰ ਤੋਂ ਅੱਗੇ ਵਧਾਉਣ ਦੀ ਕੋਈ ਤਜਵੀਜ਼ ਨਹੀਂ। ਇਸ ਲਈ 30 ਸਤੰਬਰ ਤੋਂ ਮਗਰੋਂ 2000 ਦੇ ਨੋਟ ਸਿਰਫ ਕਾਗਜ਼ ਦੇ ਟੁਕੜੇ ਰਹਿ ਜਾਣਗੇ। ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕ ਵਿੱਚ ਦੋ ਹਜ਼ਾਰ ਦੇ ਨੋਟ ਜਮ੍ਹਾਂ ਕਰਾਉਣ ਅਤੇ ਬਦਲਾਉਣ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ। ਹੁਣ ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਹੈ ਕਿ 2,000 ਰੁਪਏ ਦੇ ਨੋਟਾਂ ਨੂੰ ਬਦਲਣ ਜਾਂ ਜਮ੍ਹਾ ਕਰਨ ਦੀ ਸਮਾਂ ਸੀਮਾ 30 ਸਤੰਬਰ 2023 ਤੋਂ ਅੱਗੇ ਵਧਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ।
.
Update came with 2000 rupees note! The central government has made a big announcement.
.
.
.
#punjabnews #rbi #2000notesban